ਹਰਿਆਣਾ ਖ਼ਬਰਾਂ

ਪੰਜਾਬ ਵੱਲੋਂ ਹਰਿਆਣਾ ਦਾ ਪਾਣੀ ਰੋਕੇ ਜਾਣ ‘ਤੇ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਦਿੱਤੀ ਪ੍ਰਤੀਕ੍ਰਿਆ ਬੋਲ  ਜਾਨਬੁਝਕੇ ਸਿਆਸਤ ਕਰ ਰਹੀ ਪੰਜਾਬ ਸਰਕਾਰ

ਚੰਡੀਗੜ੍ਹ (  ਜਸਟਿਸ ਨਿਊਜ਼  ) ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਪੰਜਾਬ ਵੱਲੋਂ ਹਰਿਆਣਾ ਦੇ ਹਿੱਸੇ ਦਾ ਪਾਣੀ ਰੋਕੇ ਜਾਣ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਾਨਬੁਝਕੇ ਸਿਆਸਤ ਕਰ ਰਹੀ ਹੈ ਅਤੇ ਹਰਿਆਣਾ ਦੇ ਹੱਕ ਦਾ ਪਾਣੀ ਰੋਕ ਰਹੀ ਹੈ। ਇਹ ਸਰਾਸਰ ਗਲਤ ਹੈ ਅਤੇ ਨਿੰਦਾਯੋਗ ਹੈ। ਪੰਜਾਬ ਸਰਕਾਰ ਸਿਆਸਤ ਛੱਡ ਕੇ ਸਾਡੇ ਹਿੱਸੇ ਦਾ ਪੂਰਾ ਪਾਣੀ ਦਵੇ।

ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਹਰਿਆਣਾ ਨੂੰ ਪੀਣ ਲਈ 9500 ਕਿਯੂਸੇਕ ਪਾਣੀ ਦੀ ਜਰੂਰਤ ਹੁੰਦੀ ਹੈ, ਜੋ ਸਾਡੇ ਹਿੱਸੇ ਦਾ ਹੈ। ਪੰਜਾਬ ਸਰਕਾਰ ਨੇ ਇਸ ਵਿੱਚ ਕਟੌਤੀ ਕੀਤੀ ਹੈ ਅਤੇ ਮਹਿਜ 4 ਹਜਾਰ ਕਿਯੂਸੇਕ ਪਾਣੀ ਹੀ ਦਿੱਤਾ ਹੈ। ਇਸ ਫੈਸਲੇ ਦੀ ਮੈਂ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਪਿਛਲੇ ਦਿਨਾਂ ਬੀਬੀਐਸਬੀ ਦੀ ਮੀਟਿੰਗ ਦੌਰਾਨ ਵੀ ਪਾਣੀ ਦੇਣ ਨੁੰ ਲੈ ਕੇ ਫੈਸਲਾ ਹੋਇਆ ਸੀ ਪਰ ਪੰਜਾਬ ਸਰਕਾਰ ਇਸ ਪਾਣੀ ਵਿੱਚ ਕਟੌਤੀ ਕਰ ਰਹੀ ਹੈ ਜੋ ਬਹੁਤ ਗਲਤ ਹੈ।

ਐਸਵਾਈਐਲ ਦੇ ਪਾਣੀ ‘ਤੇ ਸਾਡਾ ਹੱਕ

ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੈ ਕਿਹਾ ਕਿ ਮੂਨਕ ਹੈਡ ਤੋਂ ਹਰਿਆਣਾ ਦੇ ਰਸਤੇ ਦਿੱਲੀ ਨੂੰ ਪਾਣੀ ਜਾਂਦਾ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਪਰ ਉਨ੍ਹਾਂ ਨੇ ਕਦੀ ਪਾਣੀ ਵਿੱਚ ਕਟੌਤੀ ਨਹੀਂ ਕੀਤੀ ਪਰ ਪੰਜਾਬ ਸਰਕਾਰ ਜਾਨਬੁਝਕੇ ਸਿਆਸਤ ਕਰ ਰਹੀ ਹੈ। ਇੰਨ੍ਹਾਂ ਹੀ ਨਹੀਂ ਪੰਜਾਬ ਸਰਕਾਰ ਵੱਲੋਂ ਐਸਵਾਈਐਲ ਦੇ ਪਾਣੀ ‘ਤੇ ਵੀ ਸਿਆਸਤ ਕੀਤੀ ਜਾ ਰਹੀ ਹੈ। ਐਸਵਾਈਐਲ ਦੇ ਪਾਣੀ ‘ਤੇ ਵੀ ਹਰਿਆਣਾ ਦਾ ਹੱਕ ਹੈ। ਸੁਪਰੀਮ ਕੋਰਟ ਵੀ ਹਰਿਆਣਾ ਦੇ ਹੱਕ ਵਿੱਚ ਫੈਸਲਾ ਸੁਣਾ ਚੁੱਕਾ ਹੈ। ਪੰਜਾਬ ਨੂੰ ਸਾਡੇ ਹਿੱਸੇ ਦਾ ਐਸਵਾਈਐਲ ਦਾ ਪਾਣੀ ਵੀ ਦੇਣਾ ਚਾਹੀਦਾ ਹੈ।

ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਕਾਂਗਰਸ ਇਸ ਮੁੱਦੇ ‘ਤੇ ਵੀ ਸਿਆਸਤ ਕਰਦੀ ਹੈ। ਜਿਵੇਂ ਹੀ ਕਾਂਗਰਸ ਨੇਤਾ ਪੰਜਾਬ ਵਿੱਚ ਜਾਂਦੇ ਹਨ ਤਾਂ ਉਹ ਜਾ ਕੇ ਕਹਿੰਦੇ ਹਨ ਕਿ ਅਸੀਂ ਹਰਿਆਣਾ ਨੁੰ ਐਸਵਾਈਐਲ ਦਾ ਪਾਣੀ ਨਹੀਂ ਦਵਾਂਗੇ। ਇਸ ਦੇ ਬਾਅਦ ਉੱਹੀ ਲੋਕ ਹਰਿਆਣਾ ਆਉਂਦੇ ਹਨ ਤਾਂ ਹਰਿਆਣਾ ਵਿੱਚ ਕਹਿਣ ਲੱਗਦੇ ਹਨ ਕਿ ਐਸਵਾਈਐਲ ਦੇ ਪਾਣੀ ‘ਤੇ ਹਰਿਆਣਾ ਦਾ ਹੱਕ ਹੈ। ਅਜਿਹੇ ਵਿੱਚ ਕਾਂਗਰਸ ਵੀ ਐਸਵਾਈਐਲ ਦੇ ਮੁੱਦੇ ‘ਤੇ ਮਹਿਜ ਸਿਆਸਤ ਕਰ ਰਹੀ ਹੈ। ਉਨ੍ਹਾਂ ਨੂੰ ਜਨਤਾ ਨਾਲ ਕੋਈ ਸਰੋਕਾਰ ਨਹੀਂ ਹੈ।

ਮੁੱਖ ਮੰਤਰੀ ਨੇ 10 ਕਰੋੜ ਰੁਪਏ ਦੀ ਤਿੰਨ ਵਿਕਾਸ ਪਰਿਯੋਜਨਾਵਾਂ ਦਾ ਕੀਤਾ ਉਦਘਾਟਨ

ਚੰਡੀਗੜ੍ਹ,  ( ਜਸਟਿਸ ਨਿਊਜ਼    )- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਕਸ਼ੈ ਤ੍ਰਤੀਯਾ ਮੌਕੇ ‘ਤੇ ਪਲਵਲ ਜਿਲ੍ਹਾ ਦੇ ਹੋਡਲ ਵਿਧਾਨਸਭਾ ਖੇਤਰ ਲਈ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ। ਹੋਡਲ ਵਿਧਾਨਸਭਾ ਖੇਤਰ ਲਈ 10 ਕਰੋੜ ਰੁਪਏ ਦੀ ਲਾਗਤ ਦੀ 3 ਪਰਿਯੋਜਨਾਵਾਂ ਦਾ ਉਦਘਾਟਨ ਕੀਤਾ।

ਨਾਲ ਹੀ, ਮੁੱਖ ਮੰਤਰੀ ਨੇ ਹੋਡਲ ਵਿਧਾਨਸਭਾ ਖੇਤਰ ਦੇ ਸ਼ਹਿਰੀ ਤੇ ਗ੍ਰਾਮੀਣ ਖੇਤਰਾਂ ਦੇ ਵਿਕਾਸ ਲਈ 5-5 ਕਰੋੜ ਰੁਪਏ, ਡੀਐਚਬੀਵੀਐਨ ਦੇ ਹੋਡਲ ਵਿੱਚ ਦਫਤਰ ਭਵਨ ਲਈ 3.54 ਕਰੋੜ ਰੁਪਏ ਤੇ ਹਸਨਪੁਰ ਵਿੱਚ 1.95 ਕਰੋੜ ਰੁਪਏ, ਨੀਰਪੁਰ, ਕੋਰਾਲੀ, ਪੇਂਗਲਤੂ ਤੇ ਸੀਹਾ ਵਿੱਚ ਸਬ ਹੈਲਥ ਸੈਂਟਰ, ਸੋਹਾ ਵਿੱਚ ਫਸਲ ਖਰੀਦ ਕੇਂਦਰ, ਹੋਡਲ ਵਿੱਚ ਪੁੰਨਹਾਨਾ ਮੋਡ ਤੱਕ ਡ੍ਰੇਨ ਲਈ 1.50 ਕਰੋੜ, ਹਸਨਪੁਰ ਵਿੱਚ ਸਬ-ਤਹਿਸੀਲ ਨੂੰ ਤਹਿਸੀਲ ਦਾ ਦਰਜਾ, ਵੱਖ-ਵੱਖ ਤਾਲਾਬਾਂ ਦਾ ਮੁੜ ਨਿਰਮਾਣ ਅਤੇ ਖੇਤਰ ਦੀ ਸਾਰੀ ਸੜਕਾਂ ਦੀ ਮੁਰੰਮਤ ਅਤੇ ਸੁਧਾਰ ਕਰਨ ਦਾ ਐਲਾਨ ਕੀਤਾ।

ਮੁੱਖ ਮੰਤਰੀ ਬੁੱਧਵਾਰ ਨੁੰ ਪਲਵਲ ਜਿਲ੍ਹਾ ਦੇ ਹੋਡਲ ਵਿੱਚ ਪ੍ਰਬੰਧਿਤ ਬ੍ਰਜ ਵਿਕਾਸ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਨਾਲ ਹੀ, ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ੍ਰੀ ਕ੍ਰਿਸ਼ਣਪਾਲ ਗੁੱਜਰ ਅਤੇ ਹੋਡਲ ਦੇ ਵਿਧਾਇਕ ਸ੍ਰੀ ਹਰੇਂਦਰ ਸਿੰਘ ਵੱਲੋਂ ਰੱਖੀ ਗਈ ਜਿਆਦਾਤਰ ਮੰਗਾਂ ਨੂੰ ਮੌਕੇ ‘ਤੇ ਹੀ ਮੰਜੂਰ ਕੀਤਾ। ਨਾਲ ਹੀ ਬਾਕੀ ਮੰਗਾਂ ਨੂੰ ਡਿਜੀਬਿਲਿਟੀ ਅਧਿਐਨ ਕਰਵਾਉਣ ਦੇ ਬਾਅਦ ਪੂਰਾ ਕਰਵਾਉਣ ਦੀ ਗੱਲ ਕਹੀ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਅਕਸ਼ੈ ਤ੍ਰਤੀਯਾ ਦੇ ਸ਼ੁੱਭ ਅਤੇ ਪੁੰਨ ਪਰਵ ‘ਤੇ ਤੁਹਾਡੇ ਸਾਰਿਆਂ ਵਿੱਚ ਆ ਕੇ ਮਨ ਬਹੁਤ ਖੁਸ਼ ਹੈ। ਉਨ੍ਹਾਂ ਨੇ ਇਸ ਪਾਵਨ ਪਰਵ ਦੀ ਸਾਰਿਆਂ ਨੂੰ ਵਧਾਈ ਦਿੱਤੀ। ਬ੍ਰਜ ਭੁਮੀ ਹੋਡਲ ਵਿੱਚ ਆ ਕੇ ਮੈਂ ਖੁਦ ਨੂੰ ਮਾਣ ਵਧਾਉਣ ਵਾਲਾ ਤਜਰਬਾ ਕਰ ਰਿਹਾ ਹਾਂ। ਹੋਡਲ ਦਾ ਨਾਂਅ ਜਦੋਂ ਵੀ ਲਿਆ ਜਾਂਦਾ ਹੈ, ਸਾਡੇ ਮਨ ਵਿੱਚ ਇੱਕ ਅਜਿਹਾ ਚਿੱਤਰ ਉਪਰਦਾ ਹੈ, ਜਿੱਥੇ ਦੀ ਮਿੱਟੀ ਵਿੱਚ ਮਿਹਨਤ, ਵੀਰਤਾ ਦੀ ਕਥਾਵਾਂ ਅਤੇ ਸੰਸਕਾਰਾਂ ਦੀ ਖੁਸ਼ਬੂ ਆਉਂਦੀ ਹੈ। ਇਹ ਇਹੀ ਵੀਰ ਭੂਮੀ ਹੈ, ਜਿੱਥੇ ਮਹਾਰਾਣੀ ਕਿਸ਼ੋਰੀ ਵਰਗੀ ਵੀਰਾਂਗਨਾ ਨੇ ਜਨਮ ਲਿਆ। ਮਹਾਰਾਣੀ ਕਿਸ਼ੋਰੀ ਜੋ ਕੀ ਵੀਰਤਾ, ਤਿਆਗ ਅਤੇ ਸੇਵਾ ਭਾਵਨਾ ਸਾਡੇ ਸਾਰਿਆਂ ਲਈ ਪੇ੍ਰਰਣਾ ਦਾ ਸਰੋਤ ਹੈ। ਇਹ ਖੇਤਰ ਉਸ ਸਭਿਆਚਾਰਕ ਅਤੇ ਇਤਿਹਾਸਕ ਧਰੋਹਰ ਦੀ ਮੰਗ ਹੈ, ਜਿਸ ਨੇ ਮਹਾਭਾਂਰਤ ਦੇ ਯੁੱਧ ਅਤੇ ਕਥਾਵਾਂ ਨੂੰ ਆਕਾਸ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਇਸ ਜਨਸਭਾ ਦਾ ਉਦੇਸ਼ ਤੁਹਾਡੇ ਸਾਰਿਆਂ ਨਾਂਲ ਸਿੱਧਾ ਸੰਵਾਦ ਕਰਨਾ, ਤੁਹਾਡੀ ਉਮੀਦਾਂ ਨੂੰ ਜਾਨਣਾ ਅਤੇ ਤੁਹਾਨੂੰ ਮਿਲ ਕੇ ਇੱਕ ਨਵੇਂ ਹਰਿਆਣਾ ਦਾ ਸਪਨਾ ਦੇਖਣਾ ਅਤੇ ਉਸ ਨੂੰ ਸਾਕਾਰ ਕਰਨਾ। ਇਸ ਖੇਤਰ ਨੂੰ ਵਿਕਾਸ ਦੀ ਨਵੀਂ ਉਚਾਈਆਂ ਤੱਕ ਲੈ ਜਾਣਾ ਸਾਡੀ ਪ੍ਰਾਥਮਿਕਤਾ ਸੀ, ਹੈ ਅਤੇ ਪ੍ਰਾਥਮਿਕਤਾ ਰਹੇਗੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਹ ਸਰਕਾਰ ਤੁਹਾਡੀ ਸਰਕਾਰ ਹੈ। ਸਾਡਾ ਇੱਕਲੌਤਾ ਉਦੇਸ਼ ਹਰ ਖੇਤਰ ਦਾ ਵਿਕਾਸ, ਹਰ ਨਾਗਰਿਕ ਦਾ ਉਥਾਨ ਹੈ। ਅਸੀਂ ਹੋਡਲ ਨੂੰ ਇੱਕ ਆਦਰਸ਼ ਵਿਧਾਨਸਭਾ ਖੇਤਰ ਬਣਾਵਾਂਗੇ। ਸਿਖਿਆ, ਸਿਹਤ, ਬੁਨਿਆਦੀ ਢਾਂਚਾ, ਰੁਜਗਾਰ ਦੇ ਖੇਤਰ ਵਿੱਚ ਵਿਸ਼ੇਸ਼ ਪਹਿਲ ਕਰਦੇ ਹੋਏ ਅਸੀਂ ਹੋਡਲ ਨੂੰ ਅੱਗੇ ਵਧਾਵਾਂਗੇ।

ਇਸ ਪਰਿਯੋਜਨਾਵਾਂ ਦਾ ਕੀਤਾ ਉਦਘਾਟਨ

ਮੁੱਖ ਮੰਤਰੀ ਨੇ ਬ੍ਰਜ ਵਿਕਾਸ ਰੈਲੀ ਵਿੱਚ ਹੋਡਲ ਵਿਧਾਨਸਭਾ ਖੇਤਰ ਵਿੱਚ ਲਗਭਗ 10 ਕਰੋੜ ਰੁਪਏ ਦੀ ਲਾਗਤ ਦੀ 3 ਪਰਿਯੋਜਨਾਵਾਂ ਦੇ ਉਦਘਾਟਨ ਕੀਤੇ। ਇੰਨ੍ਹਾ ਵਿੱਚ 5 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਨਗਰ ਪਰਿਸ਼ਦ ਭਵਨ, 2 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਸਬ-ਤਹਿਸੀਲ ਭਵਨ ਦਾ ਨਿਰਮਾਣ ਅਤੇ 1 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਰਾਮਗੜ੍ਹ ਵਿੱਚ ਖੇਡ ਸਟੇਡੀਅਮ ਦਾ ਨਿਰਮਾਣ ਸ਼ਾਮਿਲ ਹਨ।

ਹੋਡਲ ਵਿਧਾਨਸਭਾ ਖੇਤਰ ਦੇ ਵਿਕਾਸ ‘ਤੇ 700 ਕਰੋੜ ਰੁਪਏ ਹੋਏ ਖਰਚ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ ਦੋ ਕਾਰਜਕਾਲਾਂ ਵਿੱਚ ਸਾਡੀ ਸਰਕਾਰ ਨੇ ਹੋਡਲ ਖੇਤਰ ਵਿੱਚ ਲਗਭਗ 700 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕਾਰਜ ਕਰਵਾਏ ਹਨ। ਜਦੋਂ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ 236 ਕਰੋੜ ਰੁਪਏ ਦੇ ਵਿਕਾਸ ਕੰਮ ਕਰਵਾਏ ਗਏ। ਉਨ੍ਹਾਂ ਨੇ ਹੋਡਲ ਦੇ ਵਿਕਾਸ ਨਾਲ ਜੁੜੀ ਉਪਲਬਧੀਆਂ ਦੇ ਬਾਰੇ ਵਿੱਚ ਦੱਸਦੇ ਹੋਏ ਕਿਹਾ ਕਿ ਟਾਊਨ ਵਿੱਚ ਜਲਸਪਲਾਈ ਵਧਾਉਣ ਲਈ ਬੁਸਟਿੰਗ ਸਟੇਸ਼ਨ ਦਾ ਨਿਰਮਾਣ ਅਤੇ ਪਾਇਪਲਾਇਨ ਵਿਛਾਉਣ ਦਾ ਕੰਮ 12 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ। ਹੋਡਲ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ 6 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਡ੍ਰੇਨ ਦਾ ਨਿਰਮਾਣ ਕੀਤਾ ਗਿਆ। ਜਲਸਪਲਾਈ ਯੋਜਨਾ, ਪੇਂਗਤਲੂ ਦਾ ਨਿਰਮਾਣ 8 ਕਰੋੜ 24 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਨਵੀਂ ਅਨਾਜ ਮੰਡੀ, ਹੋਡਲ ਦਾ ਵਿਕਾਸ 8 ਕਰੋੜ 22 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਬੰਚਾਰੀ ਵਿੱਚ 66 ਕੇਵੀ ਸਬ-ਸਟੇਸ਼ਨ ਦੀ ਸਥਾਪਨਾ 7 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਗਈ। ਹੋਡਲ ਦੇ ਸਤੀ ਸਰੋਵਰ ਦਾ ਨਵੀਨੀਕਰਣ 6 ਕਰੋੜ ਰੁਪਏ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।

ਵਿਕਾਸ ਪਰਿਯੋਜਨਾਵਾਂ ਨਾਲ ਬਦਲੀ ਪਲਵਲ ਦੀ ਤਸਵੀਰ

ਮੁੱਖ ਮੰਤਰੀ ਨੇ ਪਲਵਲ ਜਿਲ੍ਹਾ ਦੇ ਵਿਕਾਸ ਨਾਲ ਜੁੜੀ ਪ੍ਰਮੁੱਖ ਯੋਜਨਾਵਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਆਪਣੇ ਪਿਛਲੇ ਦੋ ਕਾਰਜਕਾਲਾਂ ਵਿੱਚ ਜਿਲ੍ਹਾ ਪਲਵਲ ਨੂੰ ਵਿਕਸਿਤ ਕਰਨ ਲਈ ਕੁੰਡਲੀ-ਮਾਨੇਸਰ-ਪਲਵਲ-ਐਕਸਪ੍ਰੈਸ-ਵੇ ਦਾ ਨਿਰਮਾਣ ਕੰਮ 2,345 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਵੇਸਟਰਨ ਡੇਡੀਕੇਟੇਡ ਫ੍ਰੇਟ ਕੋਰੀਡੋਰ ਦੇ ਰਿਵਾੜੀ-ਮਦਾਰ ਸੈਕਸ਼ਨ ਦਾ ਨਿਰਮਾਣ ਜਾਰੀ ਹੈ। ਇਸੀ ਤਰ੍ਹਾ ਕੁੰਡਲੀ-ਸੋਨੀਪਤ ਅਤੇ ਸੋਹਨਾ-ਮਾਨੇਸਰ ਲਈ 5618 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਹਰਿਆਣਾ ਆਰਬਿਟਲ ਰੇਲ ਕੋਰੀਡੋਰ ਨਿਰਮਾਣਧੀਨ ਹੈ। ਸੂਬੇ ਵਿੱਚ ਨੌਜੁਆਨਾਂ ਦੇ ਸਕਿਲ ਵਿਕਾਸ ਲਈ ਦੁਧੌਲਾ ਵਿੱਚ ਸ੍ਰੀ ਵਿਸ਼ਵਕਰਮਾ ਸਕਿਲ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ। ਪਲਵਲ-ਹਸਨਪੁਰ ਵਾਇਆ ਕੌਸ਼ਿਕ ਸੜਕ ਨੂੰ ਚੌੜਾ ਤੇ ਮਜਬੂਤ ਕਰਨ ਦਾ ਕੰਮ 23 ਕਰੋੜ 49 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਉੱਥੇ ਹੀ ਪਲਵਲ ਸ਼ੂਗਰ ਮਿੱਲ ਦੀ ਪਿਰਾਈ ਸਮਰੱਥਾ 12 ਕਰੋੜ ਰੁਪਏ ਦੀ ਲਾਗਤ ਨਾਲ ਵਧਾਈ ਗਈ।

ਇਸ ਦੌਰਾਨ ਵੱਖ-ਵੱਖ ਸਮਾਜਿਕ ਧਾਰਮਿਕ ਸੰਗਠਨਾ ਦੇ ਪ੍ਰਤੀਨਿਧੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਪ੍ਰਧਾਨ ਮੰਤਰੀ ਨੇ 10 ਸਾਲ ਵਿੱਚ ਖੇਤਰ ਦੇ ਵਿਕਾਸ ਨੂੰ ਕੀਤਾ ਦੁਗਣਾ  ਕ੍ਰਿਸ਼ਣ ਪਾਲ ਗੁੱਜਰ

ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ੍ਰੀ ਕ੍ਰਿਸ਼ਣਪਾਲ ਗੁੱਜਰ ਨੇ ਫਰੀਦਾਬਾਦ ਸੰਸਦੀ ਖੇਤਰ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਬੀਤੇ ਇੱਕ ਦਿਹਾਕੇ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਤੇ ਹਰਿਆਣਾ ਦੀ ਸਰਕਾਰਾਂ ਦੇ ਕਾਰਜਕਾਲ ਨੂੰ ਹਰ ਖੇਤਰ ਵਿੱਚ ਵਿਲੱਖਣ ਪ੍ਰਗਤੀ ਦਾ ਦਸਿਆ। ਇਸ ਸਮੇਂ ਵਿੱਚ ਏਵੀਏਸ਼ਨ, ਰੇਲਵੇ, ਉਰਜਾ, ਸਮਾਜਿਕ ਨਿਆਂ, ਖੇਤੀਬਾੜੀ ਆਦਿ ਲਈ ਅਲਾਟ ਬਜਟ ਵਿੱਚ ਵਰਨਣਯੋਗ ਵਾਧਾ ਹੋਇਆ ਹੈ। ਖੇਤੀਬਾੜੀ ਖੇਤਰ ਦੀ ਗੱਲ ਕਰਨ ਤਾਂ ਯੂਪੀਏ ਸ਼ਾਸਨ ਸਮੇਂ ਦੇ 21 ਹਜਾਰ ਕਰੋੜ ਰੁਪਏ ਦੇ ਬਜਟ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸਾਸ਼ਨਸਮੇਂ ਵਿੱਚ 4.50 ਲੱਖ ਕਰੋੜ ਰਪੁਏ ਅਤੇ ਉਰਜਾ ਖੇਤਰ ਵਿੱਚ 43,000 ਕਰੋੜ ਰੁਪਏ ਦੀ ਤੁਲਣਾ ਵਿੱਚ ਇੱਕ ਲੱਖ 43 ਹਜਾਰ ਕਰੋੜ ਰੁਪਏ ਹੋ ਗਿਆ। ਮੁੱਖ ਮੰਤਰੀ ਦੀ ਕਾਰਜਪ੍ਰਣਾਲੀ ਨੂੰ ਪ੍ਰਸੰਸਾਯੋਗ ਦੱਸਦੇ ਹੋਏ ਉਨ੍ਹਾਂ ਨੈ ਕਿਹਾ ਕਿ ਮੁੱਖ ਮੰਤਰੀ ਦੀ ਸਾਦਗੀ, ਮਿਲਣਸਾਰਿਤਾ ਤੇ ਜਨਤਾ ਨਾਲ ਜੁੜਾਵ ਨੇ ਸੂਬੇ ਦੀ ਸਿਆਸਤ ਨੂੰ ਨਿਰਮਲ ਕਰ ਦਿੱਾਤ।

ਮੁੱਖ ਮੰਤਰੀ ਨੇ ਦਿੱਤਾ ਖੇਡ ਤੇ ਖਿਡਾਰੀਆਂ ਨੂੰ ਪ੍ਰੋਤਸਾਹਨ  ਗੌਰਵ ਗੌਤਮ

ਨੌਜੁਆਨ ਸ਼ਸ਼ਕਤੀਕਰਣ ਅਤੇ ਉਦਮਤਾ ਤੇ ਖੇਡ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਸ੍ਰੀ ਗੌਰਵ ਗੌਤਮ ਨੇ ਪੁਲਵਾਮਾ ਦੀ ਘਟਨਾ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਪ੍ਰਤੀ ਆਪਣੀ ਸੰਵੇਦਨਾਵਾਂ ਪ੍ਰਗਟਾਈ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ‘ਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਅੱਤਵਾਦ ਦੀ ਸਫਾਇਆ ਵਿੱਚ ਵੱਡੀ ਕਾਰਵਾਈ ਹੋਵੇਗੀ। ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੀ ਸੁੰਹ ਬਾਅਦ ਵਿੱਚ ਲਈ ਪਰ ਉਸ ਤੋਂ ਪਹਿਲਾਂ ਸੂਬੇ ਦੇ ਹਜਾਰਾਂ ਨੌਜੁਆਨਾਂ ਨੂੰ ਬਿਨ੍ਹਾ ਖਰਚੀ-ਬਿਨ੍ਹਾ ਪਰਚੀ ਨੌਕਰੀ ਜੁਆਇੰਨ ਕਰਵਾਈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਰਿਆਣਾ ਦੇ ਖੇਡ ਅਤੇ ਖਿਡਾਰੀਆਂ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ।

ਹੋਡਲ ਦੇ ਵਿਧਾਇਕ ਅਤੇ ਰੈਲੀ ਦੇ ਸੰਯੋਜਕ ਸ੍ਰੀ ਹਰਿੰਦਰ ਸਿੰਘ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਪਹਿਲਾਂ ਵਿੱਚ ਵਿਧਾਨਸਭਾਂ ਖੇਤਰ ਦੀ ਸੜਕਾਂ ਦੇ ਵਿਕਾਸ ਲਈ 24 ਕਰੋੜ ਰੁਪਏ, ਪੀਣ ਦੇ ਪਾਣੀ ਦੀ ਯੋਜਨਾ ਤੇ ਨਗਰ ਪਰਿਸ਼ਦ ਖੇਤਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਯੋਜਨਾਵਾਂ ਨੂੰ ਮਜੂੰਰੀ ਦੇਣ ‘ਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਖੇਤਰ ਦੇ ਵਿਕਾਸ ਨਾਲ ਜੁੜੀ ਵੱਖ-ਵੱਖ ਮੰਗ ਵੀ ਮੁੱਖ ਮੰਤਰੀ ਸਾਹਮਣੇ ਰੱਖੀਆਂ।

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਗੋਬਰਧਨ ਯੋਜਨਾ ਨਾਲ ਬਾਇਓਗੈਸ ਸੰਵਰਧਨ ਦੇ ਯਤਨ ਤੇਜ

ਚੰਡੀਗੜ੍ਹ,  (  ਜਸਟਿਸ ਨਿਊਜ਼   ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗਾਂ ਸਾਡੀ ਸਭਿਆਚਾਰ ਦੀ ਆਤਮਾ ਹੈ। ਗਾਂ ਪਾਲਣ ਅਤੇ ਗਾਂਸੇਵਾ ਨਾਲ ਹੀ ਸਾਡਾ ਪਿੰਡ ਦਾ ਜੀਵਨ ਖੁਸ਼ਹਾਲ ਹੋਇਆ ਹੈ। ਸਾਡੇ ਰਿਸ਼ੀ-ਮੁਨੀਆਂ ਨੇ ਹਜਾਰਾਂ ਸਾਲ ਪਹਿਲਾਂ ਕਿਹਾ ਸੀ ਕਿ ਗਾਂ ਦੇ ਸਰੰਖਣ ਨਾਲ ਹੀ ਮਨੁੱਖਤਾ ਦੀ ਭਲਾਈ ਸੰਭਵ ਹੈ। ਅੱਜ ਜਦੋਂ ਦੁਨੀਆ ਗਲੋਬਲ ਵਾਰਮਿੰਗ, ਸਿਹਤ ਸਮਸਿਆਵਾਂ ਅਤੇ ਨੈਤਿਕ ਮੁੱਲਾਂ ਦੇ ਨਾਲ ਜੂਝ ਰਹੀ ਹੈ, ਉਦੋਂ ਸਾਨੂੰ ਮੁੜ ਆਪਣੀ ਜੜ੍ਹਾਂ ਵੱਲ ਮੁੜਨ ਦੀ ਜਰੂਰਤ ਹੈ ਅਤੇ ਉਸ ਯਾਤਰਾ ਦਾ ਪਹਿਲਾ ਪੜਾਅ ਗਾਂਵੰਸ਼ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਕਸ਼ੈ ਤ੍ਰਤੀਯਾ ਦੇ ਪਵਿੱਤਰ ਮੌਕੇ ‘ਤੇ ਹੋਡਲ ਸਥਿਤ ਗਾਂਸੇਵਾ ਧਾਮ ਹਸਪਤਾਲ ਦੇ ਸਾਲਾਨਾ ਉਤਸਵ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋ ਪ੍ਰੋਗਰਾਮ ਵਿੱਚ ਮੌਜੂਦ ਜਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਗਾਂਵੰਸ਼ ਧਾਮ ਵਿੱਚ ਨਵਂੀ ਟੀਨ ਸ਼ੈਡ ਦਾ ਉਦਘਾਟਨ ਕਰਨ ਦੇ ਨਾਲ-ਨਾਲ ਪੂਰੇ ਧਾਮ ਪਰਿਸਰ ਦਾ ਦੌਰਾ ਕੀਤਾ। ਇੱਥੇ ਪਹੁੰਚਣ ‘ਤੇ ਗਾਂਸੇਵਾ ਧਾਮ ਦੀ ਸੰਚਾਲਿਕਾ ਦੇਵੀ ਚਿਤਰਲੇਖਾ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਗੁਲਦਸਤਾ ਤੇ ਸ਼ਾਲ ਦੇ ਕੇ ਸਵਾਗਤ ਕੀਤਾ।

ਇਸ ਮੌਕੇ ‘ਤੇ ਮੌਜੂਦਾ ਲੋਕਾਂ ਨੁੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਕਸ਼ੈ ਤ੍ਰਤੀਯਾ ਉਹ ਮਿੱਤੀ ਜਿਸ ਦਾ ਪੁੰਨ ਫੱਲ ਕਦੀ ਕਮਜੋਰ ਨਹੀਂ ਹੁੰਦਾ। ਇਸੀ ਤਰ੍ਹਾ ਗਾਂਸੇਵਾ ਦਾ ਪੁੰਨ ਵੀ ਅਨੰਤ ਅਤੇ ਅਕਸ਼ੈ ਹੁੰਦਾ ਹੈ। ਸਾਡੇ ਭਾਰਤੀ ਸਨਾਤਨ ਸਭਿਆਚਾਰ ਵਿੱਚ ਗਾਂ ਨੂੰ ਮਾਂ ਦਾ ਸਥਾਨ ਦਿੱਤਾ ਗਿਆ ਹੈ। ਗਾਂਮਾਤਾ ਨਾ ਸਿਰਫ ਧਾਰਮਿਕ ਦ੍ਰਿਸ਼ਟੀ ਨਾਲ ਪੂਜਨੀਕ ਹੈ, ਸਗੋ ਸਮਾਜਿਕ, ਆਰਥਕ ਅਤੇ ਸਿਹਤ ਦੀ ਦ੍ਰਿਸ਼ਟੀ ਨਾਲ ਵੀ ਸਾਡੇ ਜੀਵਨ ਵਿੱਚ ਉਸ ਦਾ ਬਹੁਤ ਮਹਤੱਵਪੂਰਣ ਸਥਾਨ ਹੈ। ਇਹ ਪਵਿੱਤ ਮੌਕਾ ਨਾ ਸਿਰਫ ਸੋਨਾਤਨ ਸਭਿਆਚਾਰ ਦਾ ਦੀ ਮਹਾਨ ਪੰਰਪਰਾਵਾਂ ਦਾ ਉਤਸਵ ਹੈ, ਸਗੋ ਜੀਵ ਦੀ ਭਲਾਈ ਦੀ ਭਾਵਨਾ ਦਾ ਵੀ ਪ੍ਰਤੀਕ ਹੈ।

ਮੁੱਖ ਮੰਤਰੀ ਨੇ ਵਲਡ ਸੰਕਿਰਤਨ ਟੂਰ ਟਰਸਟ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਟਰਸਟ ਗਾਂਸੇਵਾ ਅਤੇ ਮਾਨਵ ਸੇਵਾ ਵਰਗੇ ਮਹਾਨ ਕੰਮ ਕਰ ਰਿਹਾ ਹੈ। ਗਾਂਸੇਵਾ ਨੂੰ ਵੀ ਇੱਕ ਜੀਵੰਤ ਅੰਦੋਲਨ ਦਾ ਸਵਰੂਪ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗਾਂ ਸੇਵਾ ਧਾਮ ਸੇਵਾ ਤੀਰਥ ਬਣ ਗਿਆ ਹੈ। ਇੱਥੇ ਬੇਜੁਬਾਨ ਪਸ਼ੂਆਂ ਦੀ ਸੇਵਾ ਤੇ ਇਲਾਜ ਕੀਤਾ ਜਾਂਦਾ ਹੈ। ਇੱਥੇ ਆਧੁਨਿਕ ਸਹੂਲਤਾਂ ਵੀ ਮੌਜੂਦ ਹਨ। ਸਮਾਰੋਹ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 21 ਲੱਖ ਦੀ ਰਕਮ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਗਾਂ ਸੇਵਾ ਧਾਮ ਹਸਪਤਾਲ ਵੱਲੋਂ ਸੌਂਪੇ ਗਏ ਮੰਗ ਪੱਤਰ ਨੂੰ ਵੀ ਵਿਭਾਗ ਦੀ ਪ੍ਰਕ੍ਰਿਆ ਰਾਹੀਂ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ।

ਬੀਤੇ ਦੱਸ ਸਾਲਾਂ ਤੋਂ ਗਾਂ ਸਰੰਖਣ ਅਤੇ ਸੰਵਰਧਨ ਦੇ ਵੱਲ ਸਰਕਾਰ ਅਗਰਸਰ  ਸੀਐਮ

ਮੁੱਖ ਮੰਤਰੀ ਨੇ ਗਾਂਸੇਵਾ ਸੁਰੱਖਿਆ ਅਤੇ ਸੰਵਰਧਨ ਦੇ ਲਏ ਸੂਬਾ ਪੱਧਰ ‘ਤੇ ਕੀਤੇ ਗਏ ਕੰਮਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਗਾਂਮਾਤਾ ਦੀ ਸੁਰੱਖਿਆ ਲਈ ਸਖਤ ਕਾਨੂੰਨ ਹਰਿਆਣਾ ਗਾਂਵੰਸ਼ ਸਰੰਖਣ ਤੇ ਸੰਵਰਧਨ ਸਾਲ 2015 ਵਿੱਚ ਲਾਗੂ ਕੀਤਾ। ਇਸ ਕਾਨੂੰਨ ਵਿੱਚ ਗਾਂ ਹੱਤਿਆ ਕਰਨ ਵਾਲੇ ਵਿਅਕਤੀ ਨੁੰ 10 ਸਾਲ ਤੱਕ ਦੀ ਜੇਲ੍ਹ ਅਤੇ ਗਾਂ ਤਸਕਰੀ ਕਰਨ ‘ਤੇ ਸੱਤ ਸਾਲ ਤੱਕ ਦੀ ਕੈਦ ਦਾ ਪ੍ਰਾਵਧਾਨ ਹੈ। ਉਨ੍ਹਾਂ ਨੇ ਕਿਹਾ ਕਿ ਵਿੱਤ ਸਾਲ ਦੇ ਬਜਟ ਵਿੱਚ ਗਾਂਸ਼ਲਾਵਾਂ ਲਈ 595 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਹੈ। ਸਾਲ 2014 ਤੱਕ ਹਰਿਆਣਾ ਵਿੱਚ 215 ਰਜਿਸਟਰਡ ਗਾਂਸ਼ਾਲਾਵਾਂ ਵਿੱਚ ਸਿਰਫ 1 ਲੱਖ 74 ਹਜਾਰ ਗਾਂਵੰਸ਼ ਸਨ। ਅੱਜ ਰਾਜ ਵਿੱਚ 683 ਰਜਿਸਟਰਡ ਗਾਂਸ਼ਾਲਾਵਾਂ ਹਨ। ਇੰਨ੍ਹਾਂ ਵਿੱਚ 4 ਲੱਖ ਬੇਸਹਹਾਰਾ ਗਾਂਵੰਸ਼ ਦਾ ਪਾਲਣ-ਪੋਸ਼ਨ ਹੋ ਰਿਹਾ ਹੈ। ਮੌਜੂਦਾ ਸਰਕਾਰ ਨੇ ਰਜਿਸਟਰਡ ਗਾਂਸ਼ਾਲਾਵਾਂ ਨੂੰ ਪਿਛਲੇ ਦੱਸ ਸਾਲਾਂ ਵਿੱਚ ਚਾਰੇ ਲਈ 270 ਕਰੋੜ ਰੁਪਏ ਦਾ ਅਨੁਦਾਨ ਦਿੱਤਾ ਹੈ। ਪਿਛਲੇ ਵਿੱਤ ਸਾਲ ਵਿੱਚ 608 ਗਾਂਸ਼ਾਲਾਵਾਂ ਨੂੰ ਚਾਰੇ ਲਈ 166 ਕਰੋੜ ਰੁਪਏ ਦੀ ਰਕਮ ਦਿੱਤੀ ਗਈ ਹੈ।

ਗਾਂਚਰਾਉਣ ਭੂਮੀ ਵੀ ਮਾਤਾਵਾਂ ਲਈ ਕੀਤੀ ਸਮਰਪਿਤ

ਮੁੱਖ ਮੰਤਰੀ ਨੇ ਕਿਹਾ ਕਿ ਗਾਂਮਾਤਾ ਬੇਸਹਾਰਾ ਨਾ ਰਹੇ ਇਸ ਦੇ ਲਈ ਸਰਕਾਰ ਨੇ ਤਿੰਨ ਗਾਂ ਅਭਿਆਰਣ ਸਥਾਪਿਤ ਕੀਤੇ ਹਨ। ਇੰਨ੍ਹਾਂ ਵਿੱਚ ਇੱਕ ਪਿੰਡ ਨੈਨ (ਪਾਣੀਪਤ) ਪਿੰਡ ਢੰਡੂਰ (ਹਿਸਾਰ) ਅਤੇ ਤੀਜਾ ਪੰਚਕੂਲਾ ਵਿੱਚ ਬਣਾਇਆ ਗਿਆ ਹੈ। ਇੰਨ੍ਹਾਂ ਵਿੱਚ ਸ਼ੈਡ , ਪਾਣੀ ਤੇ ਚਾਰੇ ਦੀ ਵਿਵਸਥਾ ਕੀਤੀ ਗਈ ਹੈ। ਇੰਨ੍ਹਾਂ ਵਿੱਚ ਲਗਭਗ 6,500 ਬੇਸਹਾਰਾ ਗਾਂਵੰਸ਼ ਨੂੰ ਸ਼ੈਲਟਰ ਦਿੱਤਾ ਜਾ ਚੁੱਕਾ ਹੈ। ਇਸੀ ਤਰ੍ਹਾ ਲਗਭਗ 400 ਸ਼ੈਡ ਤੇ ਚਾਰਾ ਗੋਦਾਮ ਦੇ ਨਿਰਮਾਣ ਲਈ 35 ਕਰੋੜ ਰੁਪਏ ਦੀ ਅਨੁਦਾਨ ਕਰਮ ਦਿੱਤੀ ਹੈ। ਪੰਚਾਇਤਾਂ ਦੀ ਗਾਂਚਰਾਉਣ ਭੂਮੀ ਗਾਂਸ਼ਾਲਾਵਾਂ ਨੂੰ ਦੇਣ ਦੀ ਵੀ ਵਿਵਸਥਾ ਕੀਤੀ ਹੈ। ਇਸ ਨਾਲ ਰਜਿਸਟਰਡ ਗਾਂਸ਼ਾਲਾਵਾਂ ਦੀ ਗਿਣਤੀ ਵਧੀ ਹੈ।

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਗੋਬਰਧਾਮ ਯੋਜਨਾ ਨਾਲ ਬਾਇਓਗੈਸ ਸੰਵਰਧਨ ਦੇ ਯਤਨ ਤੇਜ

ਉਨ੍ਹਾਂ ਨੇ ਦਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਵੱਲੋਂ ਗੋਬਰਧਨ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਜੇਕਰ ਸੂਬੇ ਦੀ ਕੋਈ ਵੀ ਗਾਂਸ਼ਾਲਾ ਬਾਇਓਗੈਸ ਪਲਾਂਟ ਲਗਾਉਣਾ ਚਾਹੁੰਦੀ ਹੈ ਤਾਂ ਗਾਂ ਸੇਵਾ ਆਯੋਗ ਰਾਹੀਂ ਉਸ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ 90 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਅਜਿਹੇ ਹੀ ਇੱਕ ਪਲਾਂਟ ਦਾ ਨੀਂਹ ਪੱਥਰ, ਪਿਛਲੇ ਦਿਨਾਂ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਯਮੁਨਾਨਗਰ ਵਿੱਚ ਕੀਤਾ ਹੈ। ਸੂਬੇ ਵਿੱਚ 331 ਗਾਂਸ਼ਾਲਾਵਾਂ ਵਿੱਚ ਸੌਰ ਉਰਜਾ ਪਲਾਂਟ ਸਥਾਪਿਤ ਕੀਤੇ ਜਾ ਚੁੱਕੇ ਹਨ। ਭਾਜਪਾ ਸਰਕਾਰ ਨੇ ਬਾਕੀ 344 ਗਾਂਸ਼ਾਲਾਵਾਂ ਵਿੱਚ ਵੀ ਸੌਰ ਉਰਜਾ ਪਲਾਂਟ ਸਥਾਪਿਤ ਕਰਨ ‘ਤੇ 90 ਫੀਸਦੀ ਅਨੁਦਾਨ ਦੇਣ ਦੀ ਸ਼ੁਰੂਆਤ ਕੀਤੀ ਹੈ।

ਸੂਬਾ ਸਰਕਾਰ ਗਾਂਵੰਸ਼ ਦੀ ਭਲਾਈ ਅਤੇ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੀ ਹੈ  ਖੇਡ ਮੰਤਰੀ ਗੌਰਵ ਗੌਤਮ

ਹਰਿਆਣਾ ਦੇ ਖੇਡ ਅਤੇ ਯੁਵਾ ਅਧਿਕਾਰਤਾ ਰਾਜ ਮੰਤਰੀ ਗੌਰਵ ਗੌਤਮ ਨੇ ਪਲਵਲ ਜਿਲ੍ਹਾ ਵਿੱਚ ਪਹੁੰਚਣ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਗਾਂਮਾਤਾ ਵਿੱਚ ਭਗਵਾਨ ਦਾ ਵਾਸ ਹੁੰਦਾ ਹੈ। ਦੇਵੀ ਚਿਤਰਲੇਖਾ ਦੀ ਅਗਵਾਈ ਹੇਠ ਗਾਂਵੰਸ਼ ਧਾਮ ਹਸਪਤਾਲ ਪਿਛਲੇ 12 ਸਾਲਾਂ ਤੋਂ ਨਿਸਵਾਰਥ ਭਾਵ ਨਾਲ ਜਖਮੀ, ਬਜੁਰਗ ਤੇ ਬੀਮਾਰ ਗਾਂਵੰਸ਼ਾਂ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਗਾਂਵੰਸ਼ਾਂ ਦੀ ਭਲਾਈ ਅਤੇ ਸੁਰੱਖਿਆ ਨੂੰ ਲੈ ਕੇ ਲਗਾਤਾਰ ਯੋਜਨਾਵਾਂ ਬਣਾ ਕੇ ਜਮੀਨੀ ਪੱਧਰ ‘ਤੇ ਉਤਾਰਣ ਦਾ ਕੰਮ ਕਰ ਰਿਹਾ ਹੈ। ਭਵਿੱਖ ਵਿੱਚ ਇਹ ਯਤਨ ਲਗਾਤਾਰ ਜਾਰੀ ਰਹਿਣਗੇ।

ਮਾਨਤਾ ਪ੍ਰਾਪਤ ਨਿਜੀ ਸਕੂਲਾਂ ਨੂੰ ਆਰਟੀਈ ਤਹਿਤ ਪੋਰਟਲ ‘ਤੇ ਗਰੀਬ ਬੱਚਿਆਂ ਦੀ ਸੀਟਾਂ ਦਾ ਬਿਊਰਾ ਜਿਸ ਨੂੰ 30 ਅਪ੍ਰੈਲ ਤੱਕ ਦੇਣਾ ਸੀ ਨੂੰ ਵਧਾ ਕੇ ਕਰ ਦਿੱਤਾ ਹੈ 7 ਮਈ

ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਟੀਚਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਿਖਿਆ ਦੇ ਪੱਧਰ ਨੂੰ ਹੋਰ ਬਿਹਤਰ ਬਣਾਇਆ ਜਾਵੇ। ਇਸੀ ਨੂੰ ਲੈ ਕੇ ਸਿਖਿਆ ਵਿਭਾਗ ਨੇ ਰੇਸਟ ਆਫ ਕਾਡਰ ਦੇ 419 ਅਧਿਆਪਕਾਂ ਨੂੰ ਪ੍ਰਿੰਸੀਪਲ ਪਦੋਓਨੱਤ ਕੀਤਾ ਹੈ, ਜਿਨ੍ਹਾਂ ਵਿੱਚ 409 ਪੀਜੀਟੀ ਅਤੇ 10 ਹੈਡਮਾਸਟਰ ਸ਼ਾਮਿਲ ਹਨ। ਇਸ ਤੋਂ ਇਲਾਵਾ, ਮੇਵਾਤ ਕਾਡਰ ਦੇ ਪ੍ਰਿੰਸੀਪਲਾਂ ਨੂੰ ਪ੍ਰਮੋਟ ਕਰਨ ਦੀ ਪ੍ਰਕ੍ਰਿਆ ਵੀ ਜਲਦੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਬੀਈਓ ਤੇ ਡੀਈਓ ਦੀ ਪ੍ਰਮੋਸ਼ਨ ਤੇ ਅਧਿਆਪਕਾਂ ਦਾ ਤਬਾਦਲਾ ਵੀ ਕੀਤਾ ਜਾਵੇਗਾ।

ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਅੱਜ ਸਿਵਲ ਸਕੱਤਰੇਤ ਵਿੱਚ ਸਿਖਿਆ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਸਰਕਾਰ ਨੇ ਸੂਬੇ ਦੇ ਹਰ ਸਰਕਾਰੀ ਸਕੂਲ ਦੇ ਢਾਂਚਾਗਤ ਵਿਕਾਸ ਨੂੰ ਪੂਰਾ ਕੀਤਾ ਹੈ ਅਤੇ ਹੋਰ ਮੁਸ਼ਕਲਾਂ ਦਾ ਵੀ ਜਲਦੀ ਹੀ ਹੱਲ ਕਰ ਲਿਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਕੌਮੀ ਸਿਖਿਆ ਨੀਤੀ 2020 ਤਹਿਤ ਅਗਾਮੀ ਕੋਰਸ ਇਸ ਤਰ੍ਹਾ ਨਾਲ ਬਣਾਏ ਜਾਣਗੇ, ਜਿਸ ਨਾਲ ਵਿਦਿਆਰਥੀ ਚਨੌਤੀਆਂ ਨੁੰ ਨਿਪਟਾਨ ਕਰ ਸਕਣਗੇ। ਨਾਲ ਹੀ ਸਕਿਲ ਅਧਾਰਿਕ ਸਿਖਿਆ ਨੂੰ ਵੀ ਪ੍ਰੋਤਸਾਹਨ ਮਿਲੇਗਾ।

ਉਨ੍ਹਾਂ ਨੇ ਕਿਹਾ ਕਿ ਆਰਟੀਈ ਤਹਿਤ ਹਰਿਆਣਾ ਵਿੱਚ ਵੀ ਮਾਨਤਾ ਪ੍ਰਾਪਤ ਨਿਜੀ ਸਕੂਲਾਂ ਵਿੱਚ ਪਹਿਲੀ ਕਲਾਸ ਵਿੱਚ 25 ਫੀਸਦੀ ਸੀਟਾਂ ‘ਤੇ ਗਰੀਬ ਬੱਚਿਆਂ ਨੂੰ ਦਾਖਲਾ ਦੇਣਾ ਜਰੂਰੀ ਹੈ। ਜਿਸ ਦੀ ਜਾਣਕਾਰੀ ਉਜਵੱਲ ਪੋਰਟਲ ਰਾਹੀਂ ਦਿੱਤੀ ਜਾਣੀ ਤੈਅ ਹੈ। ਸਾਰੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਫਾਰਮ-6 ਤਹਿਤ ਪੋਰਟਲ ‘ਤੇ ਬੱਚਿਆਂ ਦੀ ਸੀਟਾਂ ਦਾ ਬਿਊਰਾ 30 ਅਪ੍ਰੈਲ ਤੱਕ ਦੇਣਾ ਸੀ, ਜਿਸ ਨੂੰ ਹੁਣ ਵਧਾ ਕੇ 7 ਮਈ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੋਰਟਲ ਨੂੰ ਲੈ ਕੇ ਸਿਖਿਆ ਵਿਭਾਗ ਨੇ ਕਮੇਟੀ ਗਠਨ ਕਰ ਦਿੱਤੀ ਹੈ। ਇਹ ਕਮੇਟੀ ਇੱਕ ਹਫਤੇ ਵਿੱਚ ਪੀਪੀ ਰਿਪੋਰਟ ਪੇਸ਼ ਕਰੇਗੀ। ਜਿਨ੍ਹਾਂ ਨਿਜੀ ਸਕੂਲਾਂ ਨੇ ਪੋਰਟਲ ‘ਤੇ ਬੱਚਿਆ ਦੀ ਸੀਟਾਂ ਤੈਅ ਨਹੀਂ ਕੀਤੀਆਂ ਹਨ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਮੀਟਿੰਗ ਵਿੱਚ ਹਰਿਆਣਾ ਸਕੂਲ ਐਜੂਕੇਸ਼ਨ ਦੇ ਪ੍ਰਿੰਸੀਪਲ ਸੈਕੇ੍ਰੇਟਰੀ ਸ੍ਰੀ ਪੰਕਜ ਅਗਰਵਾਲ, ਏਲੀਮੇਂਟਰੀ ਐਜੂਕੇਸ਼ਨ ਦੇ ਡਾਇਰੈਕਟਰ ਸ੍ਰੀ ਵਿਵੇਕ ਅਗਰਵਾਲ ਅਤੇ ਸੈਕੇ੍ਰਟਰੀ ਐਜੂਕੇਸ਼ਨ ਦੇ ਡਾਇਰੈਕਟਰ ਸ੍ਰੀ ਜਿਤੇਂਦਰ ਦਹਿਆ ਮੌਜੂਦ ਰਹੇ।

ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਲਈ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ

ਚੰਡੀਗੜ੍ਹ (    ਜਸਟਿਸ ਨਿਊਜ਼  ) – ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪੰਚਾਇਤ ਵਿਭਾਗ ਦੀ ਵੱਖ-ਵੱਖ ਯੋਜਨਾਵਾਂ ਅਨੁਸਾਰ ਵਿਕਾਸ ਕੰਮਾਂ ਲਈ ਰੋਡਮੈਪ ਤਿਆਰ ਕੀਤਾ ਜਾਵੇ, ਤਾਂ ਜੋ ਵਿੱਤ ਸਾਲ 2025-26 ਵਿੱਚ ਪੰਚਾਇਤ ਵਿਭਾਗ ਨੁੰ ਮਿਲੇ ਬਜਟ ਅਨੁਸਾਰ ਵਿਕਾਸ ਕੰਮਾਂ ਨੂੰ ਇਸੀ ਸਾਲ ਵਿੱਚ ਪੂਰਾ ਕੀਤਾ ਜਾ ਸਕੇ। ਨਾਲ ਹੀ, ਉਨ੍ਹਾਂ ਨੇ ਵਿਭਾਗ ਵੱਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਨੂੰ ਤੈਅ ਸਮੇਂ ਵਿੱਚ ਪੂਰਾ ਕਰਨ ਦੇ ਵੀ ਨਿਰਦੇਸ਼ ਦਿੱਤੇ।

ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਇਹ ਨਿਰਦੇਸ਼ ਅੱਜ ਇੱਥੇ ਵਿਭਾਗ ਦੇ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਦਿੱਤੇ।

ਵਿਕਾਸ ਅਤੇ ਪੰਚਾਇਤ ਮੰਤਰੀ ਨੇ ਪੰਚਾਇਤ ਵਿਭਾਗ ਵੱਲੋਂ ਸੂਬੇ ਵਿੱਚ ਚੱਲ ਰਹੀ 27 ਯੋਜਨਾਵਾਂ ‘ਤੇ ਅਧਿਕਾਰੀਆਂ ਦੇ ਨਾਲ ਬਿੰਦੂਵਾਰ ਚਰਚਾ ਕੀਤੀ। ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਜਿਨ੍ਹਾਂ ਯੋਜਨਾਵਾਂ ‘ਤੇ ਹੁਣ ਤੱਕ ਕੰਮ ਸ਼ੁਰੂ ਨਹੀਂ ਹੋਇਆ ਹੈ, ਉਨ੍ਹਾਂ ਨੂੰ ਜਲਦੀ ਸ਼ੁਰੂ ਕੀਤਾ ਜਾਵੇ। ਮੰਤਰੀ ਨੇ ਵਿਸ਼ੇਸ਼ ਤੌਰ ਨਾਂਲ ਗਲੀਆਂ ਵਿੱਚ ਫਿਰਨੀ ਬਨਾਉਣ, ਫਿਰਨੀ ‘ਤੇ ਸਟ੍ਰੀਟ ਲਾਇਟ ਲਗਵਾਉਣ, ਯੋਗ ਅਤੇ ਵਿਯਾਮਸ਼ਾਲਾਵਾਂ ਬਨਵਾਉਣ, ਪਿੰਡ ਸਕੱਤਰੇਤ ਬਨਵਾਉਣ, ਈ-ਲਾਇਬ੍ਰੇਰੀ, ਮਹਿਲਾ ਸਭਿਆਚਾਰਕ ਕੇਂਦਰ ਅਤੇ ਇੰਡੌਰ ਜਿਮ ਵਰਗੇ ਕੰਮਾਂ ‘ਤੇ ਵਿਸ਼ੇਸ਼ ਜੋਰ ਦਿੱਤਾ।

ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪੰਜ ਜਿਲ੍ਹੇ ਭਿਵਾਨੀ, ਫਤਿਹਾਬਾਦ, ਪਲਵਲ, ਯਮੁਨਾਨਗਰ ਅਤੇ ਕਰਨਾਂਲ ਵਿੱਚ ਸੜਕਾਂ ਦੀ ਸਪੈਸ਼ਲ ਰਿਪੇਅਰਿੰਗ ਦਾ ਕੰਮ ਅਗਾਮੀ 15 ਜੂਨ ਤੱਕ ਪੂਰਾ ਕੀਤਾ ਜਾਵੇ।

ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਅੰਮ੍ਰਿਤ ਸਰੋਵਰ ਤਹਿਤ 2200 ਅੰਮ੍ਰਿਤ ਸਰੋਵਰ ਬਨਾਉਣ ਦੇ ਟੀਚੇ ਨੂੰ ਪੂਰਾ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਸੂਬੇ ਵਿੱਚ ਜਾ ਕੇ ਇੰਨ੍ਹਾਂ ਸਾਰੀ ਯੋਜਨਾਵਾਂ ਦੇ ਬਾਰੇ ਵਿੱਚ ਨਿਰੀਖਣ ਕਰਣਗੇ ਅਤੇ ਜਾਣਕਾਰੀ ਵੀ ਲੈਣਗੇ। ਇਸ ਦੇ ਨਾਲ ਹੀ, ਉਹ ਇਸਰਾਨਾ ਵਿਧਾਨਸਭਾ ਵਿੱਚ ਜਾ ਕੇ ਡਿਪਟੀ ਕਮਿਸ਼ਨਰ ਅਤੇ ਸਾਰੇ ਅਧਿਕਾਰੀਆਂ ਦੇ ਨਾਲ ਵੱਖ ਤੋਂ ਮੀਟਿੰਗ ਵੀ ਕਰਣਗੇ।

ਮੀਟਿੰਗ ਵਿੱਚ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਵਾਲ, ਵਿਭਾਗ ਦੇ ਡਾਇਰੈਕਟਰ ਸ੍ਰੀ ਡੀ ਕੇ ਬੇਹਰਾ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

ਹਰਿਆਣਾ ਵਿੱਚ ਨੀਟ (ਯੂਜੀ)-2025 ਪ੍ਰੀਖਿਆ ਦੇ ਆਯੋਜਨ ਦੇ ਪੁਖਤਾ ਪ੍ਰਬੰਧ

ਸੂਬੇ ਵਿੱਚ 162 ਕੇਂਦਰਾਂ ‘ਤੇ 60 ਹਜਾਰ ਤੋਂ ਵੱਧ ਪ੍ਰੀਖਿਆਰਥੀ ਦੇਣਗੇ ਪ੍ਰੀਖਿਆ

ਚੰਡੀਗੜ੍ਹ ( ਜਸਟਿਸ ਨਿਊਜ਼   ) – ਹਰਿਆਣਾ ਵਿੱਚ ਅਗਾਮੀ 4 ਮਈ ਨੂੰ ਹੋਣ ਵਾਲੀ ਨੀਟ (ਯੂਜੀ) ਪ੍ਰੀਖਿਆ ਦਾ ਸੁਚਾਰੂ ਅਤੇ ਨਿਰਪੱਖ ਸੰਚਾਲਨ ਯਕੀਨੀ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੇ ਲਈ ਪੂਰੇ ਸੂਬੇ ਵਿੱਚ ਕੁੱਲ 162 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿੰਨ੍ਹਾਂ ਵਿੱਚ 60,687 ਪ੍ਰੀਖਿਆਰਥੀ ਸ਼ਾਮਿਲ ਹੋਣਗੇ।

ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਪ੍ਰੀਖਿਆ ਲਈ ਰਾਜ ਦੀ ਤਿਆਰੀਆਂ ਦੀ ਸਮੀਖਿਆ ਲਈ ਅੱਜ ਇੱਕ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕੀਤੀ। ਮੀਟਿੰਗ ਵਿੱਚ ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸ਼ਤਰੂਜੀਤ ਕਪੂਰ, ਉੱਚ ਸਿਖਿਆ ਨਿਦੇਸ਼ਕ ਸ੍ਰੀ ਰਾਹੁਲ ਹੁਡਾ ਨੇ ਹਿੱਸਾ ਲਿਆ, ਜਦੋਂ ਕਿ ਉੱਚ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਨੀਤ ਗਰਗ, ਸਾਰੇ ਡਿਪਟੀ ਕਮਿਸ਼ਨਰ, ਪੁਲਿਸ ਸੁਪਰਡੈਂਟ, ਕੌਮੀ ਮੀਖਿਆ ਏਜੰਸੀ (ਐਨਟੀਪੀ) ਦੇ ਪ੍ਰਤੀਨਿਧੀ ਅਤੇ ਸਿਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਜੁੜੇ।

ਮੁੱਖ ਸਕੱਤਰ ਨੇ ਸੁਚਾਰੂ, ਪੇਸ਼ੇਵਰ ਅਤੇ ਪਾਰਦਰਸ਼ਪ ਪ੍ਰੀਖਿਆ ਪ੍ਰਕ੍ਰਿਆ ਯਕੀਨੀ ਕਰਨ ਲਈ ਨਾਗਰਿਕ ਪ੍ਰਸਾਸ਼ਨ ਅਤੇ ਐਨਟੀਏ ਦੇ ਵਿੱਚ ਬਿਨ੍ਹਾਂ ਰੁਕਾਵਟ ਤਾਲਮੇਲ ਦੀ ਜਰੂਰਤ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਐਨਟੀਏ ਦੇ ਸਿਟੀ ਕੋਆਰਡੀਨੇਟਸ ਦੇ ਨਾਲ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸੰਚਾਲਨ ਵਿਵਸਥਾ ਨੂੰ ਆਖੀਰੀ ਰੂਪ ਦੇਣ ਦੇ ਨਾਲ-ਨਾਲ ਪ੍ਰੀਖਿਆ ਕੇਂਦਰਾਂ ‘ਤੇ ਸਾਰੀ ਜਰੂਰੀ ਸਹੂਲਤਾਂ ਦੀ ਉਪਲਬਧਤਾ ਯਕੀਨੀ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆ ਨਾਲ ਜੁੜੀ ਤਿਆਰੀਆਂ ਦਾ ਮੁਲਾਂਕਨ ਕਰਨ ਅਤੇ ਕਿਸੇ ਵੀ ਕਮੀ ਨੂੰ ਪਹਿਲਾਂ ਤੋਂ ਹੀ ਦੂਰ ਕਰਨ ਲਈ ਅਧਿਕਾਰੀ ਨਾਮਜਦ ਕੇਂਦਰ ਦਾ ਦੌਰਾ ਕਰਨ।

ਸ੍ਰੀ ਰਸਤੋਗੀ ਨੇ ਕਿਹਾ ਕਿ ਪੂਰੀ ਪ੍ਰਕ੍ਰਿਆ ਵਿੱਚ ਕਿਸੇ ਵੀ ਤਰ੍ਹਾ ਦੀ ਢਿੱਲ ਨਾਲ ਸਖਤੀ ਨਾਲ ਨਜਿਠਿਆ ਜਾਵੇਗਾ ਅਤੇ ਜਿਲ੍ਹਾ ਪ੍ਰਸਾਸ਼ਨ ਵਿੱਚ ਉੱਚਤਮ ਪੱਧਰ ‘ਤੇ ਜਿਮੇਵਾਰੀ ਤੈਅ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਪ੍ਰੀਖਿਆ ਪ੍ਰਕ੍ਰਿਆ ਪੂਰੀ ਹੋਣ ਤੱਕ ਸਟ੍ਰਾਂਗਰੂਮ ਦੀ ਪੂਰੀ ਲਾਗਬੁੱਕ ਬਣਾ ਕੇ ਰੱਖਣ। ਡਿਪਟੀ ਕਮਿਸ਼ਨਰਾਂ ਨੇ ਭਰੋਸਾ ਦਿੱਤਾ ਕਿ ਸਾਰੀ ਵਿਵਸਥਾਵਾਂ ਦਰੁਸਤ ਹਨ ਅਤੇ ਪ੍ਰੀਖਿਆ ਕੇਂਦਰਾਂ ‘ਤੇ ਕਿਸੇ ਵੀ ਤਰ੍ਹਾ ਦੀ ਗੜਬੜੀ ਨਹੀਂ ਹੋਣ ਦਿੱਤੀ ਜਾਵੇਗੀ।

ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸ਼ਤਰੂਜੀਤ ਕਪੂਰ ਨੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਪ੍ਰੀਖਿਆ ਕੇਂਦਰਾਂ ਵਿੱਚ ਅਤੇ ਉਨ੍ਹਾਂ ਦੇ ਨੇੜੇ ਕਾਫੀ ਪੁਲਿਸ ਕਰਮਚਾਰੀਆਂ ਨੂੰ ਤੈਨਾਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਹਰੇਕ ਪ੍ਰੀਖਿਆ ਕੇਂਦਰ ‘ਤੇ ਦੋ-ਪੱਧਰੀ ਸੁਰੱਖਿਆ ਵਿਵਸਥਾ ਹੋਵੇਗੀ। ਉਨ੍ਹਾਂ ਨੇ ਭੀੜ-ਭਾੜ ਨੂੰ ਰੋਕਣ ਅਤੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰਾਂ ‘ਤੇ ਸਮੇਂ ‘ਤੇ ਪਹੁੰਚਣ ਵਿੱਚ ਸਹੂਲਤ ਪ੍ਰਦਾਨ ਕਰਨ ਦੇ ਲਈ ਪ੍ਰਭਾਵੀ ਆਵਾਜਾਈ ਰੈਗੂਲੇਸ਼ਨ ਦੀ ਜਰੂਰਤ ‘ਤੇ ਵੀ ਜੋਰ ਦਿੱਤਾ।

ਅਧਿਕਾਰਕ ਆਂਕੜਿਆਂ ਅਨੁਸਾਰ, ਗੁਰੁਗ੍ਰਾਮ ਵਿੱਚ ਸੱਭ ਤੋਂ ਵੱਧ 6,672 ਪ੍ਰੀਖਿਆਰਥੀ 18 ਕੇਂਦਰਾਂ ‘ਤੇ ਪ੍ਰੀਖਿਆ ਦੇਣਗੇ। ਇਸ ਦੇ ਬਾਅਦ ਹਿਸਾਰ ਵਿੱਚ 15 ਕੇਂਦਰਾਂ ‘ਤੇ 6,332 ਪ੍ਰਖਿਆਰਥੀ ਅਤੇ ਫਰੀਦਾਬਾਦ ਵਿੱਚ 17 ਕੇਂਦਰਾਂ ‘ਤੇ 6,192 ਪ੍ਰੀਖਿਆਰਥੀ ਪ੍ਰੀਖਿਆ ਦੇਣਗੇ। ਰੋਹਤਕ ਵਿੱਚ 15 ਕੇਂਦਰਾਂ ‘ਤੇ 5,184 ਪ੍ਰੀਖਿਆਰਥੀ ਜਦੋਂ ਕਿ ਰਿਵਾੜੀ ਵਿੱਚ 12 ਕੇਂਦਰਾਂ ‘ਤੇ 3,840 ਪ੍ਰੀਖਿਆਰਥੀ ਪ੍ਰੀਖਿਆ ਦੇਣਗੇ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin